ਸਾਡੇ ਹਰਮਨ ਪਿਆਰੇ ਕੈਪਟਨ ਹਰਭਜਨ ਸਿੰਘ ਜੀ (“ਪਾਪਾ”)
- S. Jasdev Singh
ਕੈੰਪਾਂ ਦੀ ਜਿਨ ਲੜੀ ਚਲਾਈ, ਗੁਰਸਿਖੀ ਦੀ ਬਾਤ ਸੁਨਾਈ
ਭਟਕਿਆਂ ਨੂੰ ਗੁਰ ਦੇ ਲ਼ੜ ਲ਼ਾਇਆ, ਐਸੀ ਇਕ ਮੁਹਿੰਮ ਚਲ਼ਾਈ
ਅਥਾਹ ਪਿਆਰ ਸੀ ਜਿਨਾੰ ਅੰਦਰ, ਲ਼ੈੰਦੇ ਸਭ ਨੂੰ ਗਲ਼ਵਕੜੀ ਅੰਦਰ
ਤਾੜਨਾ ਕਰਦੇ ਓਪਰੋਂ ਓਪਰ, ਪਿਆਰ ਦੇ ਪੁੰਜ ਸਨ ਅੰਦਰੋਂ ਅੰਦਰ
ਜਿਂਦੜੀ ਗੂਜਾਰੀ ਹੱਸਦੇ ਹੱਸਦੇ, ਮੁਸ਼ਕਲਾਂ ਦਾ ਕੀਤਾ ਖਾਤਮਾ
ਨਾਲ਼ੇ ਇਹ ਵੀ ਕਹਿਣਾ ਹਮੇਸ਼ਾ, ਸ਼ੁਕਰ ਹੈ ਤੇਰਾ ਪਰਮਾਤਮਾ
ਫੌਜੀ ਮਤ ਦੇ ਬੰਦੇ ਸਨ ਤੇ ਤਿਆਰ ਬਰ ਤਿਆਰ ਰਹਿਣਾ
ਟੇਡੀ ਮੇਡੀ ਗੱਲ ਨ ਕਰਨੀ, ਸਿੱਧਾ ਮੂੱਹ ਤੇ ਕਹਿਣਾ
ਇਕ ਰਾਤ ਨੂੰ ਕੈਂਪ`ਚ ਬੋਲੇ, ਕੋਈ ਤੜਕੇ ਮੈਨੂੰ ਉਠਾਵੇ
ਮੈ ਕੀਤਾ ਇਕਰਾਰ ਉਠਾਣ ਦਾ, ਜਸਦੇਵ ਹਡਬੀਤੀ ਸੁਣਾਵੇ
ਹੋਇਆ ਸਮਾਂ ਅਮਿ੍ਤ ਵੇਲੇ ਦਾ, ਜਾਗੋ ਦਿਤਾ ਮੈ ਸੱਦਾ
ਛਾਲ ਮਾਰਕੇ ਉਠ ਖਲੋ ਗਏ, ਸਕਿੰਟ ਨ ਲਾਇਆ ਅੱਧਾ
ਸੁਤਿਆਂ ਵਿਚ ਵੀ ਐਨੀ ਫੁਰਤੀ, ਹੈਰਾਨ ਹੋ ਮੈ ਫਤਿਹ ਬੁਲਾਈ
ਮੁਂਹ ਵੇਖ ਮੇਰਾ ਹੱਸ ਕੇ ਬੋਲੇ, ਕੀਹ ਗੱਲ ਹੋ ਗਈ ਭਾਈ
ਮੈ ਕਿਹਾ ਮੈਨੂੰ ਊੱਠਣ ਵਿਚ ਤਾਂ , ਮਿੰਟ ਲਗਦੇ ਅਠੱਤੀ
ਜੇ ਕਿਤੇ ਬਹੁਤੀ ਫੁਰਤੀ ਆਵੇ, ਤਾਂ ਵੀ ਘੱਟੋਂ ਘੱਟ ਬੱਤੀ
ਸੋਹਣੇ ਲਿਖਾਰੀ ਭਾਪਾ ਜੀ ਸਨ, ਤੇ ਉਸ ਤੋਂ ਵੀ ਵਧੀਆ ਬੁਲਾਰੇ
ਮੇਰੇ ਵਰਗੇ ਮੂਰਖਾਂ ਨੂੰ ਵੀ ਜਾਂਦੇ ਲਾ ਗਏ ਕਾਰੇ
ਪਰਭਾਵਸ਼ਾਲੀ ਸਨ ਗੱਲਾਂ ਓਨਾਂ ਦੀਆਂ, ਮਨ ਤੇ ਕਰਦੀਆਂ ਅਸਰ
ਇਨਾਂ ਬਚਿਆਂ ਨੂਂ ਵੀ ਸਿਖੀ ਭਾਵੇ, ਛੱਡੀ ਨ ਕੋਈ ਕਸਰ
ਦੋ ਦੋ ਘੰਟੇ ਕਲਾਸ ਲਗਾਂਦੇ, ਗੁਰਮਤਿ ਵੀਚਾਰ ਸੁਨਾਂਦੇ
ਇਕ ਇਕ ਦੇ ਸਵਾਲ ਪੁੱਛਣ ਤੇ ਪੂਰਨ ਤਸੱਲੀ ਕਰਾਂਦੇ
ਸਿੱਖੀ ਬੀਜ ਬੋਣਾ ਬੱਚਿਆਂ ਵਿਚ, ਕਰਨੀ ਇਹੀਓ ਫਿਕਰ
ਵੇਖ ਕੇ ਖਿੜਦਾ ਸਿੱਖੀ ਦਾ ਬੂਟਾ, ਕਰਦੇ ਸਨ ਬੜਾ ਫਖਰ
ਪ੍ਭਤਾ ਦੀ ਕੋਈ ਭੁਖ ਨ ਦੇਖੀ, ਕੈੰਪਾਂ ਦੀ ਧੁਨ ਵਿਚ ਰਹਿਣਾ
ਦਸ਼ਮੇਸ਼ ਪਿਤਾ ਦੇ ਫੈਨ ਬੜੇ ਸਨ, ਚੜਦੀ ਕਲਾ ਵਿਚ ਰਹਿਣਾ
ਨਾ ਇਧਰ ਦੀ ਨਾ ਓਧਰ ਦੀ, ਫਜੂਲ ਗੱਲ ਨਾ ਕਰਨੀ
ਬਚਿਆਂ ਦੀ ਸੇਵਾ ਦੇ ਰਾਹੀਂ, ਲੱਗੇ ਰਹਿਣਾ ਗੁਰ ਚਰਣੀ
ਹੋਇਆ ਹੁਕਮ ਸਤਿ ਕਰਤਾਰ ਦਾ, ਨੇਤ ਬਣੀ ਕੁਝ ਐਸੀ
ਮੈਕਸਿਕੋ ਮੈ ਹੋ ਕ ਆਂਵਾਂ, ਦਿਲ ਵਿਚ ਫੁਰਨਾ ਹੈਸੀ
ਮਸਤਕ ਲਿਲਾਟ ਤੇ ਲਿਖਿਆ ਨ ਟਲਿਆ, ਜਗਾਹ - ਸਮਾਂ - ਸਭ ਤੈਅ ਸੀ
ਕਰਮ ਭੂਮਿ ਅਮਰੀਕਾ ਇਂਡਿਆ ਵਿਚ. ਕਾਲ ਨੇ ਪਾ੍ਣ ਮੈਕਸਿਕੋ ਲੈਸੀ
ਲਿਖੁਤਮ - ਜਸਦੇਵ ਸਿੰਘ